Aujla Aa Varhia Amrika – Manmohan Waris | Punjabi Song

VideoAujla Aa Varhia Amrika
ArtistManmohan Waris
MusicSangtar
LyricsSukhpal Aujla
Aujla Aa Varhia Amrika | Manmohan Waris (new song 2022)

Aujla Aa Varhia Amrika
Artist: Manmohan Waris
Music: Sangtar
Lyrics: Sukhpal Aujla
Video: Navraj Raja

Aujla Aa Varhia Amrika by Manmohan Waris Song Lyrics

ਔਜਲਾ ਆ ਵੜਿਆ ਅਮਰੀਕਾ
ਮੂੰਹੋਂ ਦੱਸਦਾ ਕੀ ਕੀ ਕੀਤਾ

ਬਈ ਇੱਕ ਲੱਭਿਆ ਗੈਸ ਸਟੇਸ਼ਨ
ਬਾਹਲ਼ਾ ਬਿਜ਼ੀ ਖਰੀ ਲੋਕੇਸ਼ਨ
ਕਹਿੰਦੇ ਫੜਨੀ ਪਊ ਰਫ਼ਤਾਰ
ਕਾਕਾ ਕਰਨਾ ਜੇ ਕੰਮਕਾਰ
ਉਹਨਾਂ ਕਰਤੀ ਬਾਏ ਬਾਏ
ਚੇਤੇ ਬੜੇ ਹੀ ਘਰਦੇ ਆਏ
ਜੋ ਸੋਚਿਆ ਨਾ ਉਹ ਹੋਇਆ ਬਈ
ਮੈਂ ਅੰਦਰ ਵੜ ਵੜ
ਮੈਂ ਅੰਦਰ ਵੜ ਵੜ ਰੋਇਆ ਬਈ

ਚੜ੍ਹਿਆ ਦਿਨ ਫਿਰ ਕਰਮਾਂ ਵਾਲ਼ਾ
ਖੁੱਲ੍ਹ ਗਿਆ ਬੰਦ ਕੰਮ ਦਾ ਤਾਲ਼ਾ
ਹੁਣ ਤਾਂ ਲੱਗਦੀ ਰੋਜ਼ ਦਿਹਾੜੀ
ਪੈ ਗਈ ਮੀਗ੍ਹਿਆਂ ਦੇ ਨਾਲ਼ ਯਾਰੀ
ਸਿੱਖ ਲਈ ਊਨੋ, ਦੋਸ, ਤਰੇਸ
ਜੈਸਾ ਦੇਸ਼ ਤੇ ਵੈਸਾ ਭੇਸ
ਅੱਧਾ ਚੈੱਕ ਤੇ ਅੱਧਾ ਕੈਸ਼ ਮਿਲ਼ੇ
ਪਰ ਪਿੰਡ ਵਰਗੀ ਨਾ
ਪਰ ਪਿੰਡ ਵਰਗੀ ਨਾ ਐਸ਼ ਮਿਲ਼ੇ

ਮਿਲਣਾ ਜੋ ਕਿਸਮਤ ਵਿੱਚ ਲਿਖਿਆ
ਫੇਰ ਟਰੱਕ ਯਾਰਾਂ ਨੇ ਸਿੱਖਿਆ
ਓਹ ਟਰੱਕ ਯਾਰਾਂ ਦਾ ਘਰ ਸੀ
ਕਦੇ ਫਲੋਰਿਡਾ ਕਦੇ ਨਿਊ-ਯਰਸੀ
ਥੋੜ੍ਹਾ ਰੱਖ ਕੇ ਦਿਲ ਵਿੱਚ ਖੌਫ਼
ਪਾ ਕੇ ਤੁਰਿਆ ਚੌਤੀ ਔਫ
ਈਸਟ ਦੇ ਚੁੱਕ ਲਏ ਗੇੜੇ ਸੀ
ਰੱਬ ਸੁਣ ਲਈ ਹੋ ਕੇ ਨੇੜੇ ਸੀ

ਪੂਰਾ ਕੰਮ ਸੁਖਪਾਲ ਦਾ ਲੋਟ
ਦੂਰੋਂ ਦਿਸੇ ਟਰਾਂਸਪੋਰਟ
ਹੁਣ ਬੈਠੇ ਹੀ ਚੇਅਰ ਘੁਮਾਈਏ
ਬਈ ਯਾਰਾਂ ਨੂੰ ਲੋਡ ਚੁਕਾਈਏ
ਬਾਬਾ ਕਾਇਮ ਰੱਖੇ ਸਰਦਾਰੀ
ਉਹਦੀ ਕਿਰਪਾ ਨਾਲ਼ ਉਡਾਰੀ
ਇਸ ਬਾਰੀ ਰੰਗ ਜਮਾਉਣਾ ਏ
ਪੰਜਾਬੀ ਵਿਰਸਾ
ਅਸੀਂ ਆਪਣੇ ਸ਼ਹਿਰ ਕਰਾਉਣਾ ਏ
ਪੰਜਾਬੀ ਵਿਰਸਾ
ਅਸੀਂ ਆਪਣੇ ਸ਼ਹਿਰ ਕਰਾਉਣਾ ਏ

Read less