Burna Boy ਕੌਣ ਹੈ ਜੋ Sidhu Moose Wala ਨੂੰ ਯਾਦ ਕਰਕੇ emotional ਹੋ ਗਿਆ | Punjabi News Video

VideoBurna Boy ਕੌਣ ਹੈ ਜੋ Sidhu Moose Wala ਨੂੰ ਯਾਦ ਕਰਕੇ emotional ਹੋ ਗਿਆ
Burna Boy ਕੌਣ ਹੈ ਜੋ Sidhu Moose Wala ਨੂੰ ਯਾਦ ਕਰਕੇ emotional ਹੋ ਗਿਆ | Punjabi Entertainment News

ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨੇ ਆਪਣੇ ਇੱਕ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਤਾਂ ਸੋਸ਼ਲ ਮੀਡੀਆ ਉੱਤੇ ਪੰਜਾਬੀਆਂ ਨੇ ਉਨ੍ਹਾਂ ਬਾਰੇ ਲੱਭਣਾ ਸ਼ੁਰੂ ਕਰ ਦਿੱਤਾ।

ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਇਸ ਸ਼ੋਅ ਦਾ ਵੀਡੀਓ ਕਾਫੀ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਬਰਨਾ ਬੁਆਏ ਆਪਣੀ ਪੇਸ਼ਕਾਰੀ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂ ਲੈਂਦੇ ਹਨ।

ਇਸ ਮਗਰੋਂ ਉਹ ਭਾਵੁਕ ਹੋ ਕੇ ਆਪਣੇ ਚਿਹਰੇ ਨੂੰ ਆਪਣੀ ਬਾਂਹ ਨਾਲ ਲੁਕਾ ਲੈਂਦੇ ਹਨ। ਇਸ ਮਗਰੋਂ ਉਹ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਥਾਪੀ ਮਾਰ ਕੇ ਹੱਥ ਚੁੱਕਦੇ ਹਨ।

ਬਰਨਾ ਬੁਆਏ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ। ਲੋਕਾਂ ਨੇ ਇਸ ਤਰ੍ਹਾਂ ਉਨ੍ਹਾਂ ਵੱਲੋਂ ਸਿੱਧੂ ਮੂਸੇਲਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਇੱਕ ਟਵੀਟ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ, ”ਲੈਜੰਡ ਕਦੇ ਮਰਦੇ ਨਹੀਂ। ਸਿੱਧੂ ਮੂਸੇਵਾਲਾ ਦੇ ਆਤਮਾ ਨੂੰ ਸ਼ਾਂਤੀ ਮਿਲੇ। ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ।”
ਐਡਿਟ- ਅਸਮਾ ਹਾਫ਼ਿਜ਼

Watch This Video On YouTube

Read less